
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਥਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਵੱਲੋਂ ਕੀਤੇ ਵਿੱਚ ਟਵੀਟ ਵਿੱਚ ਉਨ੍ਹਾਂ ਨੇ ਸਾਰਿਆਂ ਦੀ ਮਿਲੀ ਹਮਾਇਤ ਅਤੇ ਪਿਆਰ ਲਈ ਸਭ ਦਾ ਧੰਨਵਾਦ ਕੀਤਾ ਹੈ। 23 ਸਾਲ ਲੰਬਾ ਕੌਮਾਂਤਰੀ ਕ੍ਰਿਕਟ ਦਾ ਸਫਰ, 200 ਇੱਕ ਰੋਜ਼ਾ ਪਾਰ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟ ਖਿਡਾਰੀ ਅਤੇ ਹੋਰ ਵੀ ਅਣਗਿਣਤ ਰਿਕਾਰਡ ਆਪਣੇ ਨਾਂ ਕਰਨ ਵਾਲੀ ਹੋਣਹਾਰ ਖਿਡਾਰੀ। ਜਦੋਂ ਅਜੇ ਮਹਿਲਾ ਕ੍ਰਿਕਟ ਨੂੰ ਲੈ ਕੇ ਅੱਜ ਵਰਗੀ ਚਰਚਾ ਨਹੀਂ ਸੀ, ਉਦੋਂ ਤੋਂ ਮਿਥਾਲੀ ਰਾਜ ਦਾ ਨਾਮ ਸੁਣਦੇ ਆਏ ਹਾਂ। ਉਨ੍ਹਾਂ ਨੂੰ ਮਹਿਲਾ ਕ੍ਰਿਕਟ ਦੀ ਪੋਸਟਰ ਗਰਲ ਕਹਿਣਾ ਵੀ ਬਿਲਕੁਲ ਸਾਰਥਕ ਹੋਵੇਗਾ।
ਉਹਨਾਂ ਦੇ ਕ੍ਰਿਕੇਟ ਸਫਰ ਤੇ ਇੱਕ ਝਾਤ
26 ਅਪ੍ਰੈਲ 1999 ਨੂੰ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਵਿੱਚ ਕਦਮ ਰੱਖਿਆ ਅਤੇ ਇਹ ਸਫ਼ਰ 23 ਸਾਲ ਬਾਅਦ 8 ਜੂਨ ਨੂੰ ਖ਼ਤਮ ਹੋਇਆ, ਜਦੋਂ ਹੁਣ ਉਨ੍ਹਾਂ ਨੇ ਕ੍ਰਿਕਟ ਤੋਂ ਸੰਨਿਆਸ ਦਾ ਫੈਸਲਾ ਕੀਤਾ ਹੈ। ਸਚਿਨ ਤੇਂਦੁਲਕਰ, ਜੈਸੂਰਿਆ, ਮੀਆਂਦਾਦ ਵਰਗੇ ਮਹਾਨ ਖਿਡਾਰੀਆਂ ਨੇ ਹੀ ਇੰਨੇ ਵੰਨਡੇ ਮੈਚ ਖੇਡੇ ਹਨ। 3 ਦਸੰਬਰ 1992 ਨੂੰ ਜਨਮੇ ਮਿਥਾਲੀ ਦਰਅਸਲ ਭਰਤਨਾਟਯਮ ਨਰਤਕੀ ਸਨ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਭਰਤਨਾਟਿਯਮ ਜਾਂ ਕ੍ਰਿਕਟ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ। ਕ੍ਰਿਕਟ ਨੂੰ ਚੁਣਨਾ ਸੌਖਾ ਸੀ ਪਰ ਰਾਹ ਮੁਸ਼ਲਕਲਾਂ ਨਾਲ ਭਰੀ ਹੋਈ ਸੀ। ਉਹ ਵੀ 90 ਦੇ ਦਹਾਕੇ ਵਿੱਚ ਜਦੋਂ ਕ੍ਰਿਕਟ ਨੂੰ ਕੋਈ ਬੇਰਾਂ ਵੱਟੇ ਨਹੀਂ ਸੀ ਪੁੱਛਦਾ।
ਕਿਹੜੀਆਂ ਗੱਲਾਂ ਦਾ ਕਰਨਾ ਪਿਆ ਸਾਹਮਣਾ ?
ਮਿਥਾਲੀ ਅਨੁਸਾਰ ਕ੍ਰਿਕਟ ਵਿੱਚ ਮੈਨੂੰ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੇ ਪਾਇਆ ਸੀ ਤਾਂ ਉਨ੍ਹਾਂ ਨੇ ਹਮੇਸ਼ਾ ਕ੍ਰਿਕੇਟ ਨੂੰ ਲੈਕੇ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਪਰ ਉਹਨਾਂ ਦੇ ਦਾਦਾ-ਦਾਦੀ ਨੂੰ ਇਹ ਬਿਲਕੁਲ ਪਸੰਦ ਨਹੀਂ ਸੀ।
ਇਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਸੀ ਕੇ ਉਹਨਾਂ ਦੇ ਦਾਦਾ ਦਾਦੀ ਨੂੰ ਲਗਦਾ ਸੀ ਕਿ ਧੁੱਪ ਵਿੱਚ ਖੇਡੇਂਗੀ ਤਾਂ ਕਾਲੀ ਹੋ ਜਾਵੇਂਗੀ ਅਤੇ ਵਿਆਹ ਕੌਣ ਕਰੇਗਾ। ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਇਸ ਸਭ ਕੁਝ ਦੀ ਤਾਂ ਦਿੱਕਤ ਹੈ ਹੀ। ਆਂਟੀਆਂ ਨੂੰ ਦਿੱਕਤ ਹੁੰਦੀ ਸੀ ਕਿਉਂਕਿ ਮੈਂ ਪਰਿਵਾਰ ਦੇ ਕਿਸੇ ਫੰਕਸ਼ਨ ਵਿੱਚ ਮੌਜੂਦ ਨਹੀਂ ਹੁੰਦੀ ਸੀ।” ਮਿਥਾਲੀ ਨੇ ਕ੍ਰਿਕਟ ਵਿੱਚ ਉਸ ਸਮੇਂ ਆਪਣੀ ਥਾਂ ਬਣਾਈ ਜਦੋਂ ਕੁੜੀਆਂ ਨੂੰ ਸਮਾਜਿਕ ਅਤੇ ਪਰਿਵਾਰਕ ਅੜਚਨਾਂ ਦੇ ਨਾਲ-ਨਾਲ ਸਹੂਲਤਾਂ ਦੀ ਕਮੀ ਨਾਲ ਵੀ ਦੋ ਚਾਰ ਹੋਣਾ ਪੈਂਦਾ ਸੀ। ਮਿਥਾਲੀ ਰਾਜ ਨੇ ਕ੍ਰਿਕੇਟ ਦਾ ਸਫਰ ਓਦੋਂ ਸ਼ੁਰੂ ਕੀਤਾ ਸੀ ਜਦੋਂ ਲੋਕ ਭਾਰਤ ਵਿੱਚ ਕ੍ਰਿਕੇਟ ਬਾਰੇ ਬਹੁਤ ਨਹੀਂ ਜਾਂਦੇ ਸਨ।
Comments