ਕਿਸੇ ਦਾ ਵੀ ਚੰਗਾ ਫੈਸਲਾ ਸ਼ਲਾਘਾਯੋਗ ਹੁੰਦਾ ਹੈ। ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਵਾਸੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਐਲਾਨ ਤਾਂ ਉਹ ਪਹਿਲਾਂ ਵੀ ਕਰਦੇ ਨੇ ਪਰ ਅੱਜ ਜੋ ਉਹਨਾਂ ਨੇ ਕਿਹਾ ਹੈ ਇਸਨੂੰ ਜੇਕਰ ਉਹਨਾਂ ਲਾਗੂ ਕਰ ਦਿੱਤਾ ਤਾਂ ਇਹ ਪੰਜਾਬੀਆਂ ਲਈ ਬੜੀ ਹੀ ਖੁਸ਼ੀ ਦੀ ਗੱਲ ਹੋਵੇਗੀ। ਪੰਜਾਬੀਆਂ ਵੱਲੋਂ ਬਹੁਤ ਚਿਰ ਤੋਂ ਰੱਖੀ ਜਾ ਰਹੀ ਨੌਕਰੀਆਂ ਵਿਚ ਰਾਖਵਾਂਕਰਨ ਦੇਣ ਦੀ ਮੰਗ ਨੂੰ ਪੂਰਾ ਕਰਦੇ ਹੋਏ ਉਹਨਾਂ ਨੇ ਕਿਹਾ ਕੇ 80% ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਜੇਕਰ ਉਹ ਆਪਣਾ ਇਹ ਵਾਅਦਾ ਪੂਰਾ ਕਰਦੇ ਹਨ ਤਾਂ ਬਹੁਤ ਸਾਰੇ ਬੇਰੋਜ਼ਗਾਰ ਬਚੇ ਨੌਕਰੀਆਂ ਲੈ ਕੇ ਵਧੀਆ ਜੀਵਨ ਵਤੀਤ ਕਰ ਸਕਣਗੇ। ਇਸਦੇ ਨਾਲ ਹੀ ਉਹਨਾਂ ਨੇ ਪੰਜਾਬੀ ਲਾਜ਼ਮੀ ਕਰਨ ਦੀ ਸ਼ਰਤ ਰੱਖ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਹੈ। ਜਿਹੜਾ ਵੀ ਕਰਮਚਾਰੀ ਪੰਜਾਬ ਦੇ ਕਿਸੇ ਅਦਾਰੇ ਵਿਚ ਕੰਮ ਕਰੇਗਾ ਉਸਨੂੰ ਪੰਜਾਬੀ ਜ਼ਰੂਰ ਆਉਣੀ ਚਾਹੀਦੀ ਹੈ। ਭਾਵੇਂ ਇਹ ਸ਼ਰਤ ਪਹਿਲਾਂ ਵੀ ਸੀ ਪਰ ਪਹਿਲਾਂ ਸਿਰਫ ਮੈਟ੍ਰਿਕ ਲੈਵਲ ਤੱਕ ਪੰਜਾਬੀ ਪੜ੍ਹੀ ਹੋਣ ਦੇ ਸਬੂਤ ਨੂੰ ਮੰਨ ਲਿਆ ਜਾਂਦਾ ਸੀ ਜੋ ਭਾਰਤ ਵਰਗੇ ਦੇਸ਼ ਵਿਚ ਕਿਤੋਂ ਵੀ ਬਣ ਜਾਂਦਾ ਹੈ। ਪਰ ਹੁਣ ਉਹਨਾਂ ਨੇ ਇਹ ਸਾਫ ਤੇ ਸਪਸ਼ਟ ਸ਼ਬਦਾਂ ਵਿਚ ਕਿਹਾ ਹੈ ਕੇ ਪੰਜਾਬੀ ਦਾ ਬਕਾਇਦਾ ਲਿਖਤੀ ਪੇਪਰ ਲਿਆ ਜਾਵੇਗਾ ਜਿਸ ਵਿਚ 50% ਨੰਬਰ ਲੈਣੇ ਲਾਜ਼ਮੀ ਹੋਣਗੇ। ਮੈਂ ਤਾਂ ਕਹਿਣਾ ਵੀ ਨਾਲ ਦੀ ਨਾਲ ਹੁਣ ਬੈਂਕਾਂ ਤੇ ਹੋਰ ਅਦਾਰਿਆਂ ਵੱਲੋਂ ਆਮ ਜਨਤਾ ਨੂੰ ਭੇਜੇ ਜਾਂਦੇ ਨੋਟਿਸ ਦੀ ਭਾਸ਼ਾ ਵੀ ਬਦਲ ਕੇ ਪੰਜਾਬੀ ਕਰ ਦਿੱਤੀ ਜਾਵੇ ਤਾਂ ਜੋ ਹਰ ਇੱਕ ਦੇ ਸਮਝਣਯੋਗ ਹੋਵੇ। ਚਲੋ ਖੈਰ ਜਿੰਨਾ ਕਿਹਾ ਹੈ ਉਹਨਾਂ ਹੀ ਕਰ ਦੇਣ ਤਾਂ ਵੀ ਵਧੀਆ ਗੱਲ ਹੋਵੇਗੀ। ਭਗਵੰਤ ਸਿੰਘ ਮਾਨ ਤੋਂ ਹੀ ਆਸ਼ਾ ਹੈ ਕੇ ਉਹ ਪੰਜਾਬ ਤੇ ਪੰਜਾਬੀਅਤ ਨੂੰ ਉਚਾ ਚੁੱਕਣ ਲਈ ਬਣਦੇ ਕਦਮ
ਪੁਟਣਗੇ ।
🤞🤞