top of page

ਬਿਹਾਰ ਵਿੱਚ ਇਕ ਮਹਿਲਾ ਆਈ.ਏ.ਐਸ ਅਧਿਕਾਰੀ ਦਾ ਸ਼ਰਮਨਾਕ ਬਿਆਨ


ਕਈ ਵਾਰ ਆਪਾਂ ਵੇਖਦੇ ਹਾਂ ਕਿ ਜੇਕਰ ਕੋਈ ਮਰਦ ਔਰਤਾਂ ਦੀ ਮਾਂਹਵਾਰੀ ਨੂੰ ਲੈ ਕੇ ਕੋਈ ਘਟੀਆ ਬਿਆਨਬਾਜ਼ੀ ਕਰਦਾ ਹੈ ਤਾਂ ਉਸਨੂੰ ਨੀਚਾ ਦਿਖਾਉਣ ਲਈ ਸਾਰਾ ਸਮਾਜ ਹੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ ਜੋ ਕੇ ਸਹੀ ਵੀ ਹੈ ,ਪਰ ਇਹ ਤਾਂ ਇੱਕ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਇੱਕ ਬਿਹਾਰ ਦੇ ਸਕੂਲ ਵਿਚ ਇਕ ਮਹਿਲਾ IAS ਅਧਿਕਾਰੀ ਨੂੰ ਬਚੀਆਂ ਨਾਲ ਵਾਰਤਾਲਾਪ ਕਰਨ ਲਈ ਸੱਦਿਆ ਗਿਆ ਸੀ ਤਾਂ ਕੇ ਛੋਟੇ ਬੱਚੇ ਇਕ IAS ਅਧਿਕਾਰੀ ਤੋਂ ਆਪਣੇ ਮਨ ਦੇ ਸ਼ੰਕੇ ਪੁੱਛ ਕੇ ਗ਼ਲਤ ਫਹਿਮੀਆਂ ਦੂਰ ਕਰ ਸਕਣ। ਜਦੋਂ ਇੱਕ ਬੱਚੀ ਨੇ ਉਹਨਾਂ ਨੂੰ ਸੇਨੀਟਰੀ ਪੈਡ ਸਕੂਲ ਵਿਚ ਕਿਉਂ ਨਹੀਂ ਦਿੱਤੇ ਜਾਂਦੇ ਇਸ ਬਾਰੇ ਸਵਾਲ ਕੀਤਾ ਤੇ ਨਾਲ ਹੀ ਸਿਫਾਰਿਸ਼ ਕੀਤੀ ਕੇ ਇਸ ਨੂੰ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਤਾਂ ਜੋ ਉਹਨਾਂ ਤੱਕ ਸਭ ਜਵਾਨ ਬੱਚੀਆਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ। ਪਰ ਇਸ ਤੇ ਅਧਿਕਾਰੀ ਦੇ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਹਨਾਂ ਨੇ ਇਸਦੇ ਜਵਾਬ ਵਿਚ ਬੱਚੀ ਨੂੰ ਕਿਹਾ ਕੇ ਸਭ ਕੁਝ ਸਰਕਾਰ ਦੀ ਜਿੰਮੇਵਾਰੀ ਨਹੀਂ ਹੈ ਜੇਕਰ ਇਦਾਂ ਹੀ ਚਲਦਾ ਰਿਹਾ ਤਾਂ ਕਲ ਨੂੰ ਤੁਸੀ "Condoms" ਦੀ ਮੰਗ ਵੀ ਸਾਥੋਂ ਕਰੋਂਗੇ। ਬੱਚੀ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਵੋਟਾਂ ਪਾਉਂਦੇ ਹਾਂ ਤੇ ਸਾਨੂੰ ਸੁਵਿਧਾ ਦੇਣਾ ਉਹਨਾਂ ਦਾ ਫਰਜ਼ ਹੈ ਪਰ ਇਸਤੇ ਵੀ ਉਹਨਾਂ ਉਸ ਬੱਚੀ ਨੂੰ ਜਵਾਬ ਦਿੱਤਾ ਕਿ ਤੁਹਾਡੀ ਇਸ ਤਰ੍ਹਾਂ ਦੀ ਸੋਚਣੀ ਹੈ ਤਾਂ ਤੁਸੀਂ ਪਾਕਿਸਤਾਨ ਚਲੇ ਜਾਓ। ਮੈਂ ਜਦੋਂ ਇਹ ਖ਼ਬਰ ਦੇਖ ਰਿਹਾ ਸੀ ਤਾਂ ਅੱਖਾਂ ਵਿੱਚ ਪਾਣੀ ਲਈ ਇਹ ਸੋਚ ਰਿਹਾ ਸੀ ਕੇ ਉਸ ਬੱਚੀ ਤੇ ਕੀ ਬੀਤ ਰਹੀ ਹੋਵੇਗੀ ਜਿਸਨੇ ਪਤਾ ਨਹੀਂ ਕਿੰਨੀ ਹੀ ਹਿੰਮਤ ਦੇ ਬਾਅਦ ਇਹ ਸਵਾਲ ਉਹਨਾਂ ਅੱਗੇ ਰੱਖਿਆ ਹੋਵੇਗਾ। ਪਰ ਨਾਲ ਹੀ IAS ਵਰਗੇ ਵੱਡੇ ਅਹੁਦੇ ਤੇ ਬਿਰਾਜਮਾਨ ਇਕ ਅਫਸਰ ਜੋ ਖੁਦ ਇੱਕ ਮਹਿਲਾ ਹੈ, ਉਹਨਾਂ ਵੱਲੋਂ ਅਜਿਹਾ ਬਿਆਨ ਆਉਣਾ ਬੇਹੱਦ ਸ਼ਰਮਨਾਕ ਹੈ ਤੇ ਸਮਾਜ ਦੇ ਨਿਘਾਰ ਵੱਲ ਇਸ਼ਾਰਾ ਕਰ ਰਿਹਾ ਹੈ। ਅਜਿਹਾ ਵਰਤਾਰਾ ਸਮਾਜ ਨੂੰ ਸ਼ਰਮਸਾਰ ਕਰਦਾ ਹੈ। ਸਥਾਨਕ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਕ ਮਿਸਾਲੀ ਸਜਾ ਅਧਿਕਾਰੀ ਨੂੰ ਦੇ ਕੇ ਉਦਾਹਰਣ ਸਪਸ਼ਟ ਕੀਤਾ ਜਾਵੇ ਤਾਂ ਜੋ ਅਜਿਹਾ ਦੁਬਾਰਾ ਨਾ ਹੋਵੇ। ਖੈਰ ! ਸਾਡੀਆਂ ਅਸੀਸਾਂ ਤੇ ਦੁਆਵਾਂ ਬੱਚੀ ਦੇ ਨਾਲ ਹਨ ,ਪ੍ਰਮਾਤਮਾ ਭਲੀ ਕਰੇ ਤੇ ਅਜਿਹੇ ਅਨਸਰਾਂ ਨੂੰ ਸਮੱਤ ਬਖਸ਼ਣ। #saadeaalaradio #sadealaradio #sarabjeetsingh Sign up for comment


bottom of page