ਇਕ ਮਸ਼ਹੂਰ IT ਕੰਪਨੀ ਵਿਪਰੋ ਨੇ ਅੱਜ ਇਕੱਠੇ ਹੀ ਆਪਣੇ 300 ਕਾਮਿਆਂ ਦੀ ਛੁੱਟੀ ਕਰ ਦਿੱਤੀ ਹੈ। ਹੁਣ ਹੋਇਆ ਇੰਝ ਕੇ ਕਰੋਨਾ ਤੋਂ ਸ਼ੁਰੂ ਹੋਇਆ ਘਰੋਂ ਕੰਮ ਕਰਨ ਦਾ ਰੁਝਾਨ ਹਜੇ ਤਕ ਜਾਰੀ ਹੈ ਜਿਸ ਨਾਲ ਇਹ ਵੱਡੀਆਂ ਕੰਪਨੀਆਂ ਆਪਣੇ ਖਰਚੇ ਦਾ ਵੱਡਾ ਹਿੱਸਾ ਬਚਾ ਰਹੀਆਂ ਹਨ।
Work from home ਨਾਲ ਇਹਨਾਂ ਕੰਪਨੀਆਂ ਨੂੰ ਕਿਸੇ ਬਿਲਡਿੰਗ ਦਾ ਕਿਰਾਇਆ ਨਹੀਂ ਦੇਣਾ ਪੈਂਦਾ ਤੇ ਹੋਰ ਵੀ ਬਿਜਲੀ ਪਾਣੀ ਦੇ ਖਰਚੇ ਬਚ ਜਾਂਦੇ ਹਨ। ਹੁਣ ਹੋਇਆ ਇੰਝ ਕੇ ਇਹਨਾਂ ਬੰਦਿਆਂ ਦਾ ਵਰਕ ਫਰੋਮ ਹੋਮ ਹੁਣ ਤੱਕ ਚੱਲ ਰਿਹਾ ਸੀ ਜਿਸ ਨਾਲ ਉਹਨਾਂ ਨੇ ਸੋਚਿਆ ਕਿ ਘਰੋਂ ਕੰਮ ਹੀ ਤਾਂ ਕਰਨਾ ਹੈ ਆਪਾਂ ਵਾਧੂ ਕੰਮ ਕਿਸੇ ਹੋਰ ਦਾ ਵੀ ਨਾਲ-ਨਾਲ ਕਰ ਲਵਾਂਗੇ। ਬੇਸ਼ੱਕ ਇਹ ਉਹਨਾਂ ਦਾ ਗਲਤ ਫੈਸਲਾ ਸੀ ਕਿਉਂਕਿ ਬੰਦੇ ਦੀਆਂ ਆਪਣੀਆਂ ਕੁਝ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ ਹਨ। ਪਰ ਉਹਨਾਂ ਨੇ ਤਾਂ wipro company ਦੀਆਂ ਪ੍ਰਤੀਯੋਗੀ ਕੰਪਨੀਆਂ ਦਾ ਕੰਮ ਵੀ ਨਾਲ-ਨਾਲ ਕਰਨਾ ਸ਼ੁਰੂ ਕਰ ਦਿੱਤਾ। ਸਭ ਕੁਝ ਸਹੀ ਚਲਦਾ ਰਹਿੰਦਾ ਜੇਕਰ ਉਹ ਇਹ ਕੰਮ ਕਰਨ ਲਈ wipro ਦੇ ਹੀ ਦਿੱਤੇ ਲੈਪਟਾਪ ਕੰਪਿਊਟਰ ਨਾ ਵਰਤਦੇ। ਤਾਹੀਂ ਸਿਆਣੇ ਕਹਿੰਦੇ ਨੇ ਵੀ ਨਕਲ ਕਰਨ ਲਈ ਵੀ ਅਕਲ ਚਾਹੀਦੀ ਹੁੰਦੀ ਹੈ। ਹੁਣ ਉਹਨਾਂ ਨੂੰ ਵਿਪਰੋ ਚੀਫ਼ ਨੇ ਇੱਕ ਤਫਤੀਸ਼ ਕਰਨ ਤੋਂ ਬਾਅਦ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਬੇਸ਼ੱਕ ਉਹ ਇਸ ਕੰਪਨੀ ਵਿਚ ਮੋਟੀਆਂ ਤਨਖਾਹਾਂ ਲੈ ਰਹੇ ਸਨ ਪਰ ਜਿਸ ਤਰੀਕੇ ਨਾਲ ਹੁਣ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਹਨਾਂ ਲਈ ਹੋਰ ਕਿਸੇ ਕੰਪਨੀ ਵਿਚ ਜਾਣਾ ਵੀ ਮੁਸ਼ਕਲ ਹੋ ਜਾਵੇਗਾ ਕਿਉਂਕਿ ਕੋਈ ਵੀ ਕੰਪਨੀ ਆਪਣੀ ਨਿੱਜਤਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਹੈ। ਉਹ ਕਹਿੰਦੇ ਨੇ ਕਿ "ਬਹੁਤਿਆਂ ਦੀ ਝਾਕ ਵਿਚ ਕੱਲੇ ਤੋਂ ਵੀ ਜਾਏਂਗੀ" ਉਹ ਹਾਲ ਇਹਨਾਂ ਦਾ ਹੋਗਿਆ। ਪਹਿਲੀ ਗੱਲ ਤਾਂ ਆਪਣਾ ਕੰਮ ਪੂਰਾ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਜੇ ਕੋਈ ਵਾਧੂ ਕੰਮ ਕਰਨ ਦੀ ਬਿਪਤਾ ਆ ਵੀ ਜਾਵੇ ਤਾਂ ਮਾੜੀ ਮੋਟੀ ਅਕਲ ਨਾਲ ਕੰਮ ਲਈ ਦਾ ਹੁੰਦਾ ਹੈ।
Comments