top of page

ਇੱਕ ਚੁਟਕੀ ਜ਼ਹਿਰ ਰੋਜ਼ਾਨਾ

ਜਲੰਧਰ ਵਿੱਚ ਰਹਿੰਦੀ ਮਨਪ੍ਰੀਤ ਦਾ ਵਿਆਹ ਅਮ੍ਰਿਤਸਰ ਦੇ ਗਗਨਦੀਪ ਨਾਲ ਹੋ ਗਿਆ।ਸਮਾ ਸਹੀ ਲੰਘ ਰਿਹਾ ਸੀ ਪਰ ਆਖਰ ਵਿੱਚ ਸੱਸ ਨੂੰਹ ਵਾਲਾ ਕਲੇਸ਼ ਸ਼ੁਰੂ ਹੋ ਗਿਆ। ਮਨਪ੍ਰੀਤ ਨੂੰ ਅਹਿਸਾਸ ਹੋਇਆ ਉਸ ਦੀ ਆਪਣੀ ਸੱਸ ਨਾਲ ਨਹੀ ਨਿਭਣੀ। ਸੱਸ ਪੁਰਾਣੇ ਖਿਆਲ ਵਾਲੀ ਸੀ ਤੇ ਮਨਪ੍ਰੀਤ ਨਵੇ ਵਿਚਾਰਾਂ ਵਾਲੀ। ਮਨਪ੍ਰੀਤ ਤੇ ਉਸਦੀ ਸੱਸ ਦੇ ਝਗੜੇ ਆਏ ਦਿਨ ਵੱਧ ਰਹੇ ਸਨ। ਦਿਨ ਬੀਤੇ ਮਹੀਨੇ ਬੀਤੇ ਸਾਲ ਬੀਤੇ ਨਾ ਤਾ ਸੱਸ ਮਨਪ੍ਰੀਤ ਦੇ ਹਰ ਕੰਮ ਵਿੱਚ ਟਿਪਣੀ ਕਰਨੋ ਹੱਟਦੀ ਤੇ ਨਾ ਮਨਪ੍ਰੀਤ ਸਿਧੇ ਮੂੰਹ ਜਵਾਬ ਦੇਣੋ ਹੱਟਦੀ। ਹਾਲਾਤਾਂ ਬਦ ਤੋਂ ਬਦਤਰ ਹੋ ਗਏ। ਮਨਪ੍ਰੀਤ ਨੂੰ ਆਪਣੀ ਸੱਸ ਨਾਲ ਪੂਰੀ ਨਫਰਤ ਹੋ ਗਈ ਸੀ। ਮਨਪ੍ਰੀਤ ਨੂੰ ਉਹ ਘੜੀ ਬਹੁਤ ਬੁਰੀ ਲੱਗਦੀ ਜਦੋ ਉਸਨੂੰ ਸਾਰਿਆਂ ਸਾਹਮਣੇ ਆਪਣੀ ਸੱਸ ਦਾ ਆਦਰ ਸਤਿਕਾਰ ਕਰਨਾ ਪੈਂਦਾ। ਉਹ ਹੁਣ ਕਿਸੇ ਤਰ੍ਹਾਂ ਵੀ ਆਪਣੀ ਸੱਸ ਤੋ ਪਿਛਾ ਛਡਾਉਣ ਲਈ ਸੋਚਦੀ ਰਹਿੰਦੀ। ਇੱਕ ਦਿਨ ਜਦੋ ਫਿਰ ਦੋਵਾਂ ਦਾ ਝਗੜਾ ਹੋਇਆ ਤਾ ਮਨਪ੍ਰੀਤ ਦੇ ਘਰਵਾਲੇ ਗਗਨ ਨੇ ਵੀ ਆਪਣੀ ਮਾਂ ਦਾ ਪੱਖ ਲਿਆ ਤਾ ਮਨਪ੍ਰੀਤ ਗੁੱਸੇ ਵਿੱਚ ਆ ਕੇ ਆਪਣੇ ਪੇਕੇ ਜਲੰਧਰ ਆਪਣੇ ਡੈਡੀ ਕੋਲ ਆ ਗਈ।ਮਨਪ੍ਰੀਤ ਦੇ ਪਿਤਾ ਅਫਸਰ ਰਿਟਾਇਰ ਸਨ ਤੇ ਸ਼ੌਕ ਨਾਲ ਹਕੀਮੀ ਕਰਦੇ ਸਨ। ਮਨਪ੍ਰੀਤ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸੀ ਰੋ ਰੋ ਕੇ । ਤੇ ਪਿਤਾ ਨੂੰ ਕਿਹਾ ਮੈਨੂੰ ਜਹਿਰੀਲੀ ਦਵਾਈ ਦਿਉ ਕੋਈ ਮੈ ਉਸ ਨੂੰ ਮਾਰ ਦੇਣਾ ਨਹੀ ਤਾ ਮੈ ਮਰ ਜਾਣਾ। ਪਿਤਾ ਕੋਲੋ ਲਾਡਾ ਨਾਲ ਪਾਲੀ ਆਪਣੀ ਧੀ ਦਾ ਦੁੱਖ ਸਹਿ ਨਹੀ ਹੋਇਆ। ਪਿਤਾ ਨੇ ਕਿਹਾ ਕਿ ਬਸ ਇਹਨੀ ਗੱਲ ਪਿਛੇ ਮੇਰਾ ਪੁੱਤ ਰੋ ਰੋ ਕਮਲਾ ਹੋਇਆ। ਪਰ ਪੁੱਤ ਜੇ ਤੂੰ ਆਪਣੀ ਸੱਸ ਨੂੰ ਜਹਿਰ ਦੇ ਕੇ ਮਾਰ ਤਾ ਤੈਨੂੰ ਪੁਲਸ ਫੜ ਕੇ ਲੈ ਜਾਵੇਗੀ ਤੇ ਮੈਨੂੰ ਵੀ ਕਿਉਂਕਿ ਜਹਿਰ ਤਾ ਮੈ ਦਿਤਾ ਹੈ। ਏਦਾ ਕਰਨਾ ਸਹੀ ਨਹੀ। ਪਰ ਮਨਪ੍ਰੀਤ ਜਿਦ ਤੇ ਅੜੀ ਰਹੀ ਮੈਨੂੰ ਜਹਿਰ ਦੇਉ। ਮੈ ਕਿਸੇ ਵੀ ਕੀਮਤ ਤੇ ਉਸ ਦਾ ਮੂੰਹ ਨਹੀ ਦੇਖਣਾ।ਪਿਤਾ ਨੇ ਕਿਹਾ ਠੀਕ ਹੈ ਇਹ ਮੇਰਾ ਚੁਟਕੀ ਦਾ ਕੰਮ ਆ ਮੈ ਤੈਨੂੰ ਜੇਲ ਵੀ ਨਹੀ ਜਾਣ ਦੇਣਾ। ਇਹ ਸੁਣ ਕੇ ਮਨਪ੍ਰੀਤ ਦੀਆ ਅੱਖਾਂ ਵਿੱਚ ਚਮਕ ਆ ਗਈ ਤੇ ਹੈਰਾਨ ਹੋ ਕੇ ਪੁੱਛਣ ਲੱਗ ਗਈ ਇਹ ਕਿਦਾ ਹੋਵੇਗਾ ਮੈ ਆਪਣੀ ਸੱਸ ਨੂੰ ਮਾਰ ਦੇਵਾ ਤੇ ਪੁਲਸ ਤੋ ਵੀ ਬੱਚ ਜਾਵਾਂ । ਪਿਤਾ ਨੇ ਕਿਹਾ ਪੁੱਤ ਮੈ ਜੋ ਕਹਾਂਗਾ ਉਹ ਤੈਨੂੰ ਕਰਨਾ ਪੈਣਾ ਤੇ ਇਸ ਮੁਸੀਬਤ ਤੋ ਛੁਟਕਾਰਾ ਮਿਲ ਜਾਵੇਗਾ। ਮਨਪ੍ਰੀਤ ਨੇ ਕਿਹਾ ਪਾਪਾ ਜੋ ਤੁਸੀ ਕਹੋਗੇ ਮੈ ਕਰਾਗੀ। ਮੈਨੂੰ ਬਸ ਸੱਸ ਤੋ ਛੁਟਕਾਰਾ ਚਾਹੀਦਾ ਹੈ। ਉਸ ਦੇ ਪਿਤਾ ਅੰਦਰ ਗਏ ਤੇ ਇੱਕ ਜਹਿਰ ਦੀ ਪੁੜੀ ਲੈ ਆਏ ਤੇ ਮਨਪ੍ਰੀਤ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਪੁੱਤ ਇਸ ਵਿਚੋ ਰੋਜ ਇੱਕ ਚੁਟਕੀ ਆਪਣੀ ਸੱਸ ਨੂੰ ਰੋਟੀ ਜਾ ਚਾਹ ਵਿੱਚ ਮਿਲਾ ਕੇ ਦੇ ਦਵੀ। ਜਹਿਰ ਦੀ ਮਾਤਰਾ ਘੱਟ ਹੋਣ ਨਾਲ ਹੋਲੀ ਹੋਲੀ 6 ਮਹੀਨੇ ਅੰਦਰ ਮਰ ਜਾਵੇਗੀ ਤੇ ਲੋਕ ਸਮਝਣਗੇ ਕੁਦਰਤੀ ਮੌਤ ਹੋ ਗਈ। ਪਰ ਪੁੱਤ ਤੈਨੂੰ ਬਹੁਤ ਸਾਵਧਾਨੀ ਵਰਤਣੀ ਪੈਣੀ ਤੇਰੇ ਘਰਵਾਲੇ ਨੂੰ ਸ਼ੱਕ ਨਾ ਹੋਵੇ ਨਹੀ ਤਾ ਆਪਾ ਦੋਵਾਂ ਨੂੰ ਜੇਲ ਜਾਣਾ ਪੈਣਾ ।ਇਸ ਲਈ ਅੱਜ ਤੋਂ ਬਾਅਦ ਤੂੰ ਆਪਣੀ ਸੱਸ ਨਾਲ ਝਗੜਾ ਨਹੀਂ ਕਰਨਾ ਤੇ ਉਸ ਦੀ ਸੇਵਾ ਕਰੇਗੀ। ਉਹ ਤੈਨੂੰ ਕੁਝ ਵੀ ਕਹੇ ਤੂੰ ਚੁੱਪ ਚਾਪ ਸੁਣ ਲੈਣਾ ਤੇ ਕੋਈ ਜਵਾਬ ਨਹੀਂ ਦੇਣਾ। ਮਨਪ੍ਰੀਤ ਤੇ ਸੋਚਿਆ 6 ਮਹੀਨੇ ਦੀ ਗੱਲ ਆ ਫਿਰ ਛੁਟਕਾਰਾ ਮਿਲ ਜਾਣਾ ਤੇ ਉਹ ਝੱਟ ਪੱਟ ਮੰਨ ਗਈ ਤੇ ਖੁਸ਼ ਹੋ ਕੇ ਆਪਣੇ ਸਹੁਰੇ ਅਮ੍ਰਿਤਸਰ ਆ ਗਈ। ਸਹੁਰੇ ਆ ਮਨਪ੍ਰੀਤ ਨੇ ਰੋਜ ਆਪਣੀ ਸੱਸ ਨੂੰ ਰੋਟੀ ਵਿਚ ਜਹਿਰ ਦੇਣਾ ਸ਼ੁਰੂ ਕਰਤਾ। ਤੇ ਆਪਣਾ ਵਰਤਾਓ ਵੀ ਸੱਸ ਨਾਲ ਬਦਲ ਦਿੱਤਾ। ਹੁਣ ਉਹ ਕਿਸੇ ਤਾਨੇ ਦਾ ਜਵਾਬ ਨਹੀਂ ਦੇਂਦੀ ਸੀ ਸਗੋ ਗੁੱਸਾ ਪੀ ਕੇ ਮੁਸਕਰਾ ਕੇ ਸੁਣ ਲੈਦੀ। ਰੋਜ ਸੱਸ ਦੇ ਪੈਰ ਘੁੱਟਦੀ ਤੇ ਉਸ ਦਾ ਧਿਆਨ ਰੱਖਦੀ। ਉਸ ਤੇ ਸ਼ੱਕ ਨਾ ਹੋਵੇ ਇਸ ਲਈ ਸੱਸ ਦੀ ਪਸੰਦ ਦਾ ਖਾਣਾ ਬਣਾਉਂਦੀ। ਉਸ ਦੀ ਹਰ ਆਗਿਆ ਦਾ ਪਾਲਣ ਕਰਦੀ। ਕੁਝ ਹਫਤੇ ਲੰਘਦੇ ਲੰਘਦੇ ਸੱਸ ਦਾ ਸੁਭਾਅ ਵੀ ਬਦਲਣਾ ਸ਼ੁਰੂ ਹੋ ਗਿਆ। ਹੁਣ ਉਹ ਆਪਣੀ ਨੂੰਹ ਨੂੰ ਦਿਤੇ ਤਾਣਿਆ ਦਾ ਜਵਾਬ ਨਾ ਮਿਲਣ 'ਤੇ ਉਹਨੇ ਵੀ ਤਾਣੇ ਮਾਰਣੇ ਬੰਦ ਕਰ ਦਿੱਤੇ ਤੇ ਨੂੰਹ ਦੀ ਸੇਵਾ ਬਦਲੇ ਉਸ ਨੂੰ ਅਸ਼ੀਸ਼ਾ ਦੇਣ ਲੱਗ ਗਈ। ਕਰਦੇ ਕਰਦੇ ਚਾਰ ਮਹੀਨੇ ਹੋ ਗਏ। ਮਨਪ੍ਰੀਤ ਰੋਜ ਆਪਣੀ ਸੱਸ ਨੂੰ ਜਹਿਰ ਦੇ ਰਹੀ ਸੀ। ਪਰ ਹੁਣ ਘਰ ਦਾ ਮਾਹੌਲ ਬਿਲਕੁਲ ਬਦਲ ਗਿਆ ਸੀ ਜੋ ਸੱਸ ਆਪਣੀ ਨੂੰਹ ਨੂੰ ਗਾਲਾਂ ਕੱਢਦੀ ਨਹੀ ਥੱਕਦੀ ਸੀ ਉਹ ਹੁਣ ਆਡ ਗਵਾਡ ਮਨਪ੍ਰੀਤ ਦੀ ਸਿਫਤਾਂ ਦੇ ਪੁਲ ਬੰਨ੍ਹ ਰਹੀ ਸੀ ।ਨੂੰਹ ਦੇ ਨਾਲ ਬੈਠ ਕੇ ਰੋਟੀ ਖਾਦੀ। ਰਾਤੀ ਸੌਣ ਲੱਗੇ ਜਦੋ ਤੱਕ ਉਹ ਮਨਪ੍ਰੀਤ ਨਾਲ ਚਾਰ ਗੱਲਾ ਨਹੀ ਕਰਦੀ ਸੀ ਉਸ ਨੂੰ ਨੀਦ ਨਹੀ ਆਉਂਦੀ ਸੀ। ਜਦੋ ਛੇਵਾਂ ਮਹੀਨਾ ਆਇਆ ਤਾਂ ਮਨਪ੍ਰੀਤ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਦੀ ਸੱਸ ਉਸਨੂੰ ਆਪਣੀ ਨੂੰਹ ਨਹੀ ਧੀ ਸਮਝਦੀ ਹੈ ਤੇ ਮਨਪ੍ਰੀਤ ਨੂੰ ਸੱਸ ਵਿਚ ਆਪਣੀ ਮਰੀ ਮਾਂ ਦੀ ਛਵੀ ਨਜਰ ਆਉਣ ਲੱਗ ਗਈ। ਜਦੋ ਉਹ ਸੋਚਦੀ ਕਿ ਉਸ ਦੇ ਦਿੱਤੇ ਜਹਿਰ ਨਾਲ ਉਸ ਦੀ ਸੱਸ ਹੁਣ ਕੁਝ ਦਿਨ ਬਾਅਦ ਮਰ ਜਾਵੇਗੀ ਤਾ ਪਰੇਸ਼ਾਨ ਹੋ ਜਾਂਦੀ ਤੇ ਸੱਸ ਦਾ ਪਿਆਰ ਦੇਖ ਕੇ ਉਸਦੇ ਅੰਦਰੋ ਆਪਣੀ ਕੀਤੀ ਗਲਤੀ ਦੀ ਤੜਫ ਨਿਕਲ ਜਾਂਦੀ ।


ਇਸ ਤੜਫ ਵਿਚ ਉਹ ਆਪਣੇ ਪਾਪਾ ਕੋਲ ਜਲੰਧਰ ਆ ਗਈ ਤੇ ਬੋਲੀ ਪਾਪਾ ਮੇਰੀ ਸੱਸ ਬਹੁਤ ਚੰਗੀ ਹੈ ਮੈਨੂੰ ਜਹਿਰ ਦਾ ਅਸਰ ਖਤਮ ਕਰਨ ਵਾਲੀ ਦਵਾਈ ਦਿਉ ਮੈ ਆਪਣੀ ਸੱਸ ਨੂੰ ਨਹੀ ਮਾਰਨਾ। ਉਹ ਮੈਨੂੰ ਆਪਣੀ ਧੀ ਸਮਝਦੀ ਹੈ ਤੇ ਮੈ ਉਹਨਾਂ ਨੂੰ ਆਪਣੀ ਮਾਂ ਦੀ ਤਰ੍ਹਾਂ ਪਿਆਰ ਕਰਦੀ ਹਾ। ਮਨਪ੍ਰੀਤ ਦੇ ਪਿਤਾ ਉਚੀ ਆਵਾਜ਼ ਵਿੱਚ ਹੱਸਣ ਲੱਗ ਪਏ ਤੇ ਬੋਲੇ ਉਹ ਮੇਰੇ ਕਮਲੇ ਪੁੱਤ ਮੈ ਤਾ ਤੈਨੂੰ ਹਾਜ਼ਮੇਂ ਵਾਲਾ ਚੂਰਨ ਦਿਤਾ ਸੀ ।

A pinch of poison everyday
A pinch of poison everyday



Recent Posts

See All
bottom of page