top of page

ਕੀ ਭਗਵੰਤ ਮਾਨ ਸ਼ਰਾਬੀ ਸੀ ?


ਕੱਲ ਦਾ ਸਭ ਨੇ ਰੌਲਾ ਪਾਇਆ ਹੋਇਆ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਆਦਾ ਸ਼ਰਾਬ ਪੀਤੀ ਹੋਣ ਕਰਕੇ lufthansa airlines ਦਾ ਜਹਾਜ 4 ਘੰਟੇ ਲੇਟ ਹੋਗਿਆ। ਹੁਣ ਹੋਇਆ ਐਵੇਂ ਕਿ ਭਗਵੰਤ ਸਿੰਘ ਮਾਨ ਜਰਮਨੀ ਦੌਰੇ ਤੋਂ ਵਾਪਿਸ ਆ ਰਹੇ ਸੀ ਪਰ ਉਹਨਾਂ ਦੀ ਫਲਾਈਟ 4 ਘੰਟੇ ਦੇਰੀ ਨਾਲ ਉੱਡੀ ਤੇ ਉੱਡ ਦੀ ਉੱਡ ਦੀ ਖ਼ਬਰ ਬਾਹਰ ਆਈ ਵੀ ਭਗਵੰਤ ਮਾਨ ਨੇ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਤਾਂ ਕਰਕੇ ਜਹਾਜ ਉੱਡਣ ਵਿੱਚ ਦੇਰੀ ਹੋਈ।


saade aala radio, saade ala radio
Bhagwant man deeplaned

ਹੁਣ ਇਹਨਾ ਸਭ ਖ਼ਬਰਾਂ ਨੂੰ ਸਾਰੇ ਮੀਡਿਆ ਅਦਾਰਿਆਂ ਨੇ ਚਲਾਇਆ ਬਿਨਾ ਕਿਸੇ ਪੁਸ਼ਟੀ ਦੇ। ਇਹਦਾ ਪ੍ਰਭਾਵ ਇਹ ਪੈਂਦਾ ਵੀ ਜਦੋਂ ਨੈਸ਼ਨਲ ਮੀਡਿਆ ਇਹੋ ਜਹੀ ਖ਼ਬਰ ਚਲਾਉਂਦਾ ਤਾਂ ਪੂਰਾ ਦੇਸ਼ ਪੰਜਾਬ ਦੀ ਇੱਕ ਛਵੀ ਬਣਾ ਲੈਂਦਾ ਆਪਣੇ ਮਨ ਅੰਦਰ ਵੀ ਹਾਂ ਪੰਜਾਬੀ ਤਾਂ ਦਾਰੂ ਪੀਂਦੇ ਹੁੰਦੇ ਨੇ। ਇਹ ਸਭ ਕਰਕੇ ਮੀਡਿਆ ਆਪਣੀ ਅਕਲ ਦਾ ਜਨਾਜ਼ਾ ਸ਼ਰੇਆਮ ਕੱਢਦਾ ਹੈ ਤੇ ਗੁਰੂਆਂ ਪੀਰਾਂ ਤੇ ਯੋਧਿਆਂ ਦੀ ਧਰਤੀ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਨੂੰ ਸ਼ਰਾਬੀਆਂ ਦੀ ਸਟੇਟ ਘੋਸ਼ਿਤ ਕਾਰਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹ ਲਿਖਦੇ ਨੇ ਵੀ ਭਗਵੰਤ ਮਾਨ ਨੇ ਇਦਾਂ ਕਰਕੇ ਪੰਜਾਬ ਦੀ ਬੇਇਜਤੀ ਕਰਵਾ ਦਿੱਤੀ ਹੈ,


saade aala radio , Sade ala radio
sukhbir badal tweet

ਜਦਕਿ Lufthnsa airlines ਨੇ ਰਾਤ ਹੀ ਟਵੀਟ ਕਰਕੇ ਦੱਸਿਆ ਵੀ ਜਹਾਜ ਉੱਡਣ 'ਚ ਦੇਰੀ aircraft ਬਦਲਣ ਕਾਰਨ ਹੋਈ ਹੈ।

saade aala radio, Sade ala radio
Lufthansa airlines tweet

ਬਿਲਕੁਲ ਇੰਨ ਬਿਨ ਸੁਖਬੀਰ ਬਬਾਦਲ ਦੇ ਨਾਲ ਰਲਦਾ ਹੀ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਦਿੱਤਾ ਗਿਆ ਵੀ ਪੰਜਾਬ ਦੀ ਬੇਇਜਤੀ ਕਰਵਾ ਦਿੱਤੀ ਹੈ ਪਰ ਹੁਣ ਇਥੇ ਸੋਚਣ ਵਾਲੀ ਗੱਲ ਇਹ ਹੈ ਕੇ ਜਦੋਂ ਇਹ ਗੱਲ ਸੱਚ ਹੈ ਹੀ ਨਹੀਂ ਤਾਂ ਤੁਸੀਂ ਸਿਰਫ ਵਿਰੋਧੀ ਧਿਰ ਵਜੋਂ ਕੰਮ ਕਰਨ ਦਾ ਦਿਖਾਵਾ ਕਰਨ ਲਈ ਬਿਨਾ ਪੂਰੀ ਗੱਲ ਜਾਣੇ ਕੁਝ ਵੀ ਲਿਖ ਦੇਨੇ ਹੋ। ਪ੍ਰਤਾਪ ਸਿੰਘ ਬਾਜਵਾ ਜੀ ਨੇ ਤਾਂ ਭਗਵੰਤ ਮਾਨ ਸਾਬ ਦਾ ਅਸਤੀਫਾ ਤੱਕ ਮੰਗ ਲਿਆ ਹੈ। ਪਰ ਬਿਨਾ ਪੂਰੀ ਗੱਲ ਜਾਣੇ ਕਿੱਸੇ ਤੇ ਇਹੋ ਜਹੇ ਇਲਜਾਮ ਲਾਉਣੇ ਜਿਸ ਨਾਲ ਪੂਰੇ ਸਟੇਟ ਦੀ ਸਾਖ ਖ਼ਤਰੇ ਚ ਪੈ ਜਾਵੇ ਉਹ ਸਰਾਸਰ ਗ਼ਲਤ ਹੈ ਤੇ ਇਥੇ ਅਸੀਂ ਕੋਈ ਭਗਵੰਤ ਮਾਨ ਦੀ ਸਾਈਡ ਨਹੀਂ ਲੈ ਰਹੇ ਕੰਮ ਇਹਨਾਂ ਸਾਰਿਆਂ ਦਾ ਹੀ ਆਹੀ ਹੈ ਵੀ ਵਿਰੋਧੀਆਂ ਨੂੰ ਨੀਚਾ ਦਿਖਾਉਣ ਲਈ ਕੁਝ ਵੀ ਬੋਲੋ ਜਿਵੇਂ ਪਹਿਲਾਂ ਕੇਜਰੀਵਾਲ ਜੀ ਮਜੀਠੀਏ ਕੋਲ਼ੋਂ ਮਾਫੀ ਮੰਗ ਕੇ ਛੁਟੇ ਸੀ। ਇਸ ਲਈ ਇਹਨਾਂ ਲੀਡਰਾਂ ਨੂੰ ਚਾਹੀਦਾ ਹੈ ਕੇ ਆਪਣੀ ਇਸ ਗੰਦੀ ਰਾਜਨੀਤੀ ਤੋਂ ਉਪਰ ਉੱਠ ਕੇ ਪਹਿਲਾਂ ਇਹ ਸੋਚ ਲੈਣ ਕਿ ਹੁਣ ਭਗਵੰਤ ਸਿੰਘ ਮਾਨ ਇੱਕ ਕਾਮੇਡੀਅਨ ਨਾ ਹੋ ਕੇ ਇਕ ਰਾਜ ਦੇ ਮੁਖ ਮੰਤਰੀ ਹਨ ਤੇ ਬਿਨਾ ਕਿੱਸੇ ਜਾਂਚ ਪੜਤਾਲ ਦੇ ਇਹੋ ਜਿਹਾ ਆਰੋਪ ਉਹਨਾਂ ਤੇ ਲਾਉਣਾ ਪੰਜਾਬ ਰਾਜ ਦੀ ਸਾਖ ਲਈ ਵੀ ਖ਼ਤਰਨਾਕ ਹੈ। ਪੰਜਾਬ ਖਿਲਾਫ ਪਹਿਲਾਂ ਹੀ ਸੈਂਟਰ ਸਟੇਟ ਬਹੁਤ ਸਾਰੇ ਅਜਿਹੇ narative ਘੜ ਦੀ ਆਈ ਹੈ ਜਿਹਦੇ ਨਾਲ ਲੋਕ ਪੰਜਾਬੀਆਂ ਨੂੰ ਨਫਰਤ ਕਰਨ ਜਿਸ ਵਿੱਚ ਉਹ ਕੁਝ ਹੱਦ ਤਕ ਕਾਮਯਾਬ ਵੀ ਹੋਏ ਨੇ ਜਿਹੜਾ ਵਰਤਾਵ ਪਾਕਿਸਤਾਨ ਦਾ ਕੈਚ ਛਡੇ ਤੋਂ ਇੱਕ ਪੰਜਾਬੀ ਖਿਡਾਰੀ Arshdeep singh ਨਾਲ ਕੀਤਾ ਗਿਆ ਉਹ ਉਹਨਾਂ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਹੀ ਨਤੀਜਾ ਸੀ। ਤਾਂ ਮੇਰੀ ਪੰਜਾਬੀ ਤੇ ਨੈਸ਼ਨਲ ਮੀਡਿਆ ਨੂੰ ਇਹੀ ਅਪੀਲ ਹੈ ਵੀ ਥੋੜਾ ਅਕਲ ਨੂੰ ਹੱਥ ਮਾਰੋ ਤੇ ਕੱਲੇ ਵਿਊ ਲੈਣ ਦੇ ਚੱਕਰ ਤੇ ਪੈਸੇ ਦੀਆਂ ਬੁਰਕੀਆਂ ਪਿੱਛੇ ਨਾ ਭਜੋ ਜਿਹੜਾ ਕੰਮ ਮੀਡਿਆ ਦਾ ਹੁੰਦਾ ਹੈ ਉਸਦੀ ਜਿੰਮੇਵਾਰੀ ਚੱਕੋ ਤੇ ਲੋਕ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲ ਕਰੋ ਨਾ ਕੇ ਜਨਤਾ ਦਾ ਹੀ ਧਿਆਨ ਭਟਕਾਓ।

댓글


bottom of page