ਅੱਜ ਕਲ ਨੌਜਵਾਨਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਕੂਝ ਜ਼ਿਆਦਾ ਹੀ ਵੱਧ ਦਾ ਜਾ ਰਿਹਾ ਹੈ। ਕਿਸੇ ਵੀ ਨੌਜਵਾਨ ਬੱਚੇ ਦਾ ਇਸ ਉਮਰੇ ਆਪਣੇ ਮਾਂ ਬਾਪ ਨੂੰ ਛੱਡ ਕੇ ਚਲੇ ਜਾਣ ਦਾ ਦਰਦ ਅਸਹਿ ਹੁੰਦਾ ਹੈ। ਹੁਣ ਉਹ ਖ਼ੁਦਕੁਸ਼ੀ ਕਰਨ ਵਾਲਾ ਨੌਜਵਾਨ ਆਪਣੇ ਖ਼ੁਦਕੁਸ਼ੀ ਨੋਟ ਵਿਚ ਲਿਖਦਾ ਹੈ ਕਿ ਇੱਕ ਪ੍ਰੋਫ਼ੇਸਰ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਹੈ।
ਜੇਕਰ ਸੋਚਿਆ ਜਾਵੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਸੀ ਉਹ ਕਿਸੇ ਆਲ ਵੀ ਇਸ ਬਾਰੇ ਗੱਲ ਕਰ ਸਕਦਾ ਸੀ ਤੇ ਇਸਦਾ ਹੱਲ ਕੱਢਿਆ ਹੈ ਸਕਦਾ ਸੀ। ਪਰ ਮਾਨਸਿਕ ਪੱਧਰ ਇਨ੍ਹਾਂ ਕਮਜ਼ੋਰ ਹੋਗਿਆ ਹੈ ਕੇ ਉਸਨੇ ਗੱਲ ਕਰਨ ਦੀ ਥਾਂ ਮਾਰਨ ਨੂੰ ਤਰਜੀਹ ਦਿੱਤੀ। ਚਲੋ ਵਜ੍ਹਾ ਚਾਹੇ ਜੋ ਵੀ ਹੋਵੇ ਪਰ ਆਪਣੀ ਜਾਨ ਦੇ ਦੇਣਾ ਕਿਸੇ ਵੀ ਗੱਲ ਦਾ ਹੱਲ ਨਹੀਂ ਹੁੰਦਾ। ਜੇਕਰ ਇਸ ਦੁਨੀਆਂ ਵਿਚ ਮੁਸ਼ਕਲਾਂ ਬਣੀਆਂ ਨੇ ਤਾਂ ਉਹਨਾਂ ਦੇ ਹੱਲ ਵੀ ਬਣੇ ਨੇ ਕਿੱਸੇ ਵੀ ਵਜਾਹ ਨਾਲ ਆਪਣੀ ਜਾਨ ਦੇਣ ਬਾਰੇ ਨਹੀਂ ਸੋਚਣਾ ਚਾਹੀਦਾ। ਅੱਜ ਕੱਲ ਤਾਂ ਨਿੱਕੇ ਨਿੱਕੇ ਬੱਚਿਆਂ ਤੱਕ ਨੂੰ ਵੀ ਡਿਪਰੈਸ਼ਨ ਨੇ ਘੇਰ ਲਿਆ ਹੈ ਤੇ ਇਹ ਕੋਈ ਮਜਾਕ ਨਹੀਂ ਹੈ। ਇਹ ਚੀਜ਼ ਕਿਸੇ ਨੂੰ ਵੀ ਆਪਣੇ ਘੇਰੇ ਅੰਦਰ ਲੈਣ ਦੀ ਸਮਰੱਥਾ ਰੱਖਦੀ ਹੈ। ਅਸੀਂ ਵੀ ਜਦੋਂ ਸਾਡੇ ਵਾਲਾ ਰੇਡੀਓ ਚੈਨਲ ਸ਼ੁਰੂ ਕੀਤਾ ਸੀ ਤਾਂ ਮੈਂ ਅਜਿਹੇ ਮੈਸਜ ਪੜ੍ਹ ਕੇ ਹੈਰਾਨ ਸੀ ਕੇ ਨਵੇਂ ਨਵੇਂ ਮੁੰਡੇ ਕੁੜੀਆਂ ਸਾਨੂੰ ਕਹਿੰਦੇ ਸਨ ਕਿ ਅਸੀਂ ਡਿਪਰੈਸ਼ਨ ਵਿੱਚ ਸੀ ਤੇ ਤੁਹਾਡੀ ਵੀਡਿਓਜ਼ ਦੇਖ ਕੇ ਥੋੜਾ releif ਮਿਲਿਆ ਹੈ। ਪਹਿਲਾਂ ਪਹਿਲ ਤਾਂ ਮੈਨੂੰ ਲੱਗਿਆ ਕੇ ਬੱਸ ਵੈਸੇ ਹੀ ਲਿਖ ਦੇਂਦੇ ਹੋਣਗੇ ਪਰ ਹੌਲੀ ਹੌਲੀ ਉਹਨਾਂ messages ਦੀ ਗਿਣਤੀ ਵੱਧ ਦੀ ਗਈ ਤੇ ਮੈਨੂੰ ਵੀ ਸਮਝ ਆਉਣ ਲੱਗਿਆ ਕੇ ਨਹੀਂ ਅਸਲ ਵਿਚ ਕਾਫੀ ਸਾਰੇ ਬੱਚੇ ਇਸਦਾ ਸ਼ਿਕਾਰ ਨੇ। ਮੈਨੂੰ ਨਹੀਂ ਪਤਾ ਕੇ ਇਹਦੇ ਪਿੱਛੇ ਵਿਗਿਆਨਕ ਕਾਰਨ ਕੀ ਹੈ ਪਰ ਮੇਰੇ ਹਿਸਾਬ ਨਾਲ ਬੱਚਿਆਂ ਦਾ Mental level ਇੰਨਾ ਥੱਲੇ ਆਗਿਆ ਹੈ ਕੇ ਉਹ ਕਿੱਸੇ ਵੱਲੋਂ ਉੱਚੀ ਆਵਾਜ਼ 'ਚ ਬੋਲੀ ਗਈ ਕਿੱਸੇ ਵੀ ਗੱਲ ਨੂੰ ਆਪਣੀ ਬੇਇੱਜਤੀ ਸਮਝ ਲੈਂਦੇ ਹਨ ਤੇ ਆਪਣੀ ਜਾਨ ਦੇਣ ਤੱਕ ਆ ਜਾਂਦੇ ਹਨ ਚਾਹੇ ਉਹ ਉਹਨਾਂ ਦੇ ਮਾਂ ਪਿਓ ਨੇ ਹੀ ਉਹਨਾਂ ਨੂੰ ਕਿਉਂ ਨਾ ਕਿਹਾ ਹੋਵੇ। ਤਾਂ ਮੈਂ ਆਪਣੇ ਸਭ ਵੀਰਾਂ ਭੈਣਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਤੁਹਾਨੂੰ ਕੋਈ ਗੱਲ ਤੰਗ ਪ੍ਰੇਸ਼ਾਨ ਕਰਦੀ ਵੀ ਹੈ ਤਾਂ ਗੱਲ ਕਰੋ, ਕਿੱਸੇ ਆਪਣੇ ਨਾਲ ਕਰੋ, ਸਾਡੇ ਨਾਲ ਕਰੋ ਜਾਂ ਘਟੋ-ਘਟ ਹਲਾਤ ਦਾ ਸਾਹਮਣੇ ਕਰਨ ਬਾਰੇ ਤੇ ਓਹਦੇ ਹੱਲ ਬਾਰੇ ਸੋਚੋ। ਕਿੱਸੇ ਵੀ ਨੌਜਵਾਨ ਬੱਚੇ ਦੇ ਖ਼ੁਦਕੁਸ਼ੀ ਕਰਨ ਨਾਲ ਸਿਰਫ ਇੱਕ ਜਿੰਦਗੀ ਨਹੀਂ ਜਾਂਦੀ ਓਹਦੇ ਨਾਲ ਜੁੜੀਆਂ ਹੋਰ ਪਿਆਰ ਕਰਨ ਵਾਲਿਆਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਉਹ ਜਿੰਦਾ ਲਾਸ਼ ਬਣਕੇ ਰਹਿ ਜਾਂਦੇ ਹਨ। ਸੋ ਦੋਸਤੋ ਜੇਕਰ ਤੁਹਾਡੇ ਆਸ ਪਾਸ ਕੋਈ ਦੋਸਤ, ਮਿੱਤਰ, ਸਹੇਲੀ, ਘਰਦੇ, ਮੰਮੀ, ਪਾਪਾ ਜਾਂ ਕੋਈ ਵੀ ਹੋਰ ਤੁਹਾਨੂੰ ਇਸ ਸਥਿਤੀ ਵਿੱਚ ਮਿੱਲੇ ਤਾਂ ਓਹਦਾ ਮਜਾਕ ਨਾ ਬਣਾਓ ਤੇ ਉਹਨਾਂ ਨਾਲ ਗੱਲ ਕਰਕੇ ਮਾਮਲੇ ਦਾ ਹਲੱ ਕੱਢੋ ਤੇ ਹੋ ਸਕੇ ਤਾਂ ਉਹਨਾਂ ਨੂੰ ਡਾਕਟਰ ਕੋਲ ਜਰੂਰ ਲੈ ਕੇ ਜਾਓ। ਕਦੇ ਵੀ ਮਰਨਾ ਕਿੱਸੇ ਵੀ ਚੀਜ਼ ਦਾ ਹੱਲ ਨਹੀਂ ਹੈ। ਜੇਕਰ ਕੋਈ ਧੱਕਾ ਲੱਗਦਾ ਵੀ ਹੈ ਤਾਂ ਉਠੋ ਖੜੇ ਹੋਵੋ ਹਲਾਤ ਦਾ ਸਾਹਮਣਾ ਕਰੋ ਇੱਥੇ ਕੋਈ ਵੀ perfection ਨਾਲ ਨਹੀਂ ਆਉਂਦਾ ਸਭ ਇਥੋਂ ਹੀ ਸਿੱਖਦੇ ਨੇ। ਅੱਜ ਤੁਸੀਂ ਜੇਕਰ ਕਾਮਯਾਬ ਨਹੀਂ ਹੋਏ ਤਾਂ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤੁਸੀਂ ਜਰੂਰ ਕਾਮਯਾਬ ਹੋਵੋਂਗੇ ਬੱਸ ਹੌਂਸਲਾ ਨਾ ਹਾਰੋ ਤੇ ਲੜਦੇ ਰਹੋ।
Comments