top of page

ਨੀਂਦ ਦੀਆਂ ਗੋਲੀਆਂ

ਨਵਾਂ-ਨਵਾਂ ਕਾਲਜ ਲੱਗਿਆ ਮਨਦੀਪ ਬੜੇ ਹੀ ਚਾਅ ਨਾਲ ਤਿਆਰ ਹੋ ਕੇ ਪਹਿਲੇ ਦਿਨ ਕਾਲਜ ਪਹੁੰਚਿਆ। ਹੌਲੀ-ਹੌਲੀ ਯਾਰ ਦੋਸਤ ਬਣਦੇ ਗਏ ਤਾਂ ਚੰਗਾ ਗਰੁੱਪ ਮੁੰਡਿਆਂ ਦਾ ਬਣ ਗਿਆ। ਸਭ ਮੁੰਡਿਆਂ ਵਾਂਗ ਉਹ ਵੀ ਕੁੜੀਆਂ ਨੂੰ ਤਾੜ ਦੇ ਹੋਏ ਇੱਕ ਦੂਜੇ ਨੂੰ ਕਿਸੇ ਨਾਲ ਗੱਲਬਾਤ ਕਰਨ ਲਈ ਕਹਿਣ ਲੱਗੇ। ਕਰਦੇ ਕਰਾਉਂਦੇ ਜੀ ਇੱਕ ਕੁੜੀ ਨਾਲ ਗੱਲਬਾਤ ਹੋ ਗਈ। ਉਹ ਇਕੱਠੇ ਘੁੰਮਦੇ ਫਿਰਦੇ ਜੀ ਪੂਰਾ ਰੰਗ ਬੰਨਿਆ ਪਿਆ ਸੀ । ਉਹ ਦੋਹਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ। ਨੇੜਤਾ ਵਧੀ ਤਾਂ ਜਵਾਨੀ ਨੇ ਵੀ ਆਪਣਾ ਪੂਰਾ ਰੰਗ ਦਿਖਾਇਆ। ਇਕੱਠਿਆਂ ਦਾ ਸਮਾਂ ਕਿੰਝ ਬੀਤ ਗਿਆ ਪਤਾ ਹੀ ਨਾ ਲੱਗਿਆ ਤੇ ਪੇਪਰ ਮੁੱਕ ਗਏ ਦੋਹਵੇਂ ਘਰਾਂ ਨੂੰ ਚਲ ਪਏ। ਦੋਹਵਾਂ ਦਾ ਦਿੱਲ ਬੜਾ ਉਦਾਸ ਰਹਿਣ ਲੱਗ ਪਿਆ। ਇੱਕ ਦੂਜੇ ਨੂੰ ਮਿਲਣ ਦਾ ਜੀ ਕਰਦਾ ਤਾਂ ਕੁੜੀ ਹਰੇਕ ਵਾਰੀ ਨਾ ਕਰ ਦਿੰਦੀ ਤੇ ਮਨਦੀਪ ਨੂੰ ਬਿਨਾ ਮਿਲੀਆਂ ਫੇਰ ਤੋਂ ਓਹਦੇ ਪਿੰਡੋਂ ਵਾਪਿਸ ਮੁੜਨਾ ਪੈਂਦਾ। ਓਹਨੇ ਇਹ ਗੱਲ ਆਪਣੇ ਦੋਸਤਾਂ ਨੂੰ ਦਸੀ ਤਾਂ ਉਹਨਾਂ ਵਿੱਚੋਂ ਇੱਕ ਨੇ ਉਸਨੂੰ ਨੂੰ ਸਲਾਹ ਦਿੱਤੀ। ਓਹਦੇ ਦੋਸਤ ਨੇ ਓਹਨੂੰ ਕਿਹਾ ਕਿ ਜੇਕਰ ਕੁੜੀ ਨੂੰ ਓਹਦੇ ਘਰਦੇ ਬਾਹਰ ਨਹੀਂ ਆਉਣ ਦਿੰਦੇ ਤਾਂ ਤੂੰ ਉਹਨਾਂ ਦੇ ਘਰ ਚਲੇ ਜਾ। ਇੰਨੀ ਗੱਲ ਸੁਨ ਕੇ ਮਨਦੀਪ ਹਸਣ ਲੱਗਿਆ ਕਿ ਮੈਂ ਉਹਨਾਂ ਦੇ ਘਰ ਜਾ ਕੇ ਮਰਨਾ ਹੈ ਓਹਦੇ ਘਰ ਦੇ ਮੈਨੂੰ ਮਾਰ ਦੇਣਗੇ। ਇੰਨੀ ਗੱਲ ਸੁਣਦੇ ਹੀ ਓਹਦੇ ਦੋਸਤ ਨੇ ਓਹਨੂੰ ਨੀਂਦ ਦੀਆਂ ਗੋਲੀਆਂ ਦਾ ਪੱਤਾ ਫੜਾਉਂਦੇ ਹੋਏ ਕਿਹਾ ਕਿ ਲੈ ਉਸਨੂੰ ਕਹਿ ਦੇਵੀਂ ਕਿ ਸ਼ਾਮ ਨੂੰ ਰੋਟੀ ਤੋਂ ਬਾਅਦ ਦੁੱਧ ਪੀਣ ਵੇਲੇ ਸਭ ਦੇ ਦੁੱਧ 'ਚ ਮਿਲਾ ਦੇਵੇ ਤੇ ਤੂੰ ਮਿਲ ਆਵੀਂ। ਮਨਦੀਪ ਨੇ ਇੰਞ ਹੀ ਕੀਤਾ ਓਹਨੇ ਗੋਲੀਆਂ ਕੁੜੀ ਨੂੰ ਦਿੰਦੇ ਹੋਏ ਇਹ ਸਭ ਕਹਿ ਦਿੱਤਾ। ਕੁੜੀ ਦੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਓਹਨੇ ਪਿਆਰ ਦੇ ਵਾਸਤੇ ਪਾ ਕੇ ਓਹਨੂੰ ਮਨਾ ਲਿਆ। ਜਦੋਂ ਸਭ ਕੁੱਝ ਹੋ ਗਿਆ ਤਾਂ ਇੱਕ ਦਿਨ ਮਨਦੀਪ ਨਾਲ ਫੋਨ ਤੇ ਗੱਲ ਕਰਦੇ-ਕਰਦੇ ਕੁੜੀ ਨੇ ਸ਼ਾਮ ਦੇ ਟਾਈਮ ਸਹਿਜ ਸੁਭਾਅ ਹੀ ਪੁੱਛ ਲਿਆ ਕਿ ਹੋਰ ਕੀ ਕਰਦੇ ਹੋ ਤਾਂ ਓਹਨੇ ਕਿਹਾ ਕੇ ਬਸ ਰੋਟੀ ਖਾ ਕੇ ਹਟਿਆ ਸੀ ਹੁਣ ਦੁੱਧ ਪੀਣ ਲਗਿਆ। ਇਹਨਾਂ ਕਹਿੰਦੇ ਸਾਰ ਹੀ ਓਹਨੂੰ ਆਪਣਾ ਕੀਤਾ ਯਾਦ ਆਗਿਆ ਤੇ ਕਦੇ ਉਹ ਦੁੱਧ ਵਲ ਦੇਖ ਰਿਹਾ ਸੀ ਤੇ ਕਦੇ ਸਾਹਮਣੇ ਚੁੱਲੇ ਅੱਗੇ ਬੈਠੀ ਆਪਣੀ ਭੈਣ ਵੱਲ। ਕੁੜੀ ਕਾਫੀ ਦੇਰ ਓਹਨੂੰ ਫੋਨ ਤੇ ਬੁਲਾਉਂਦੀ ਰਹੀ ਤੇ ਹਲੋ-ਹਲੋ ਕਰਦੀ ਰਹੀ ਪਰ ਸ਼ਰਮ ਨਾਲ ਪਾਣੀ-ਪਾਣੀ ਹੋਇਆ ਮਨਦੀਪ ਇੱਕ ਸ਼ਬਦ ਵੀ ਬੋਲਣੋ ਅਸਮਰਥ ਸੀ।

Neend Diyan Goliyan
Neend Diyan Goliyan

Recent Posts

See All

1 Comment


kaurdilraj1996
Oct 30, 2022

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ😊

Like
bottom of page