top of page

ਸ਼ਗਨ

ਹੁਣੇ ਪਿੱਛੇ ਜਿਹੇ ਇੱਕ ਯਾਰ ਮਿੱਤਰ ਦੇ ਵਿਆਹ ਦਾ ਕਾਰਡ ਆਇਆ। ਚਲੋ ਲੰਘਦੇ ਲਗਾਉਂਦੇ ਵਿਆਹ ਵਾਲਾ ਦਿਨ ਆ ਗਿਆ। ਮੈਂ ਇੱਕ ਚੰਗੀ ਪੇਂਟ ਸ਼ਰਟ ਪਾ ਕੇ ਬੱਸ ਲੈਣ ਲਈ ਪਿੰਡ ਵਾਲੇ ਅੱਡੇ ਤੇ ਖੜ ਗਿਆ। ਇੰਨੇ ਨੂੰ ਸਾਡੇ ਪਿੰਡੋਂ ਹੀ ਸੇਵਾ ਸਿੰਘ ਆਪਣੀ ਕਾਰ ਲੈ ਕੇ ਆ ਰਿਹਾ ਸੀ। ਮੈਨੂੰ ਅੱਡੇ ਤੇ ਖੜਾ ਦੇਖ ਓਹਨੇ ਕਾਰ ਰੋਕ ਲਈ ਤੇ ਪੁੱਛਿਆ ਕਿ ਕਿੱਥੇ ਜਾਣਾ ਹੈ। ਮੈਂ ਬੜੀ ਹਲੀਮੀ ਨਾਲ ਗੁਰਪ੍ਰੀਤ ਬਾਈ ਦਾ ਨਾਮ ਲਿਆ ਤਾਂ ਉਹਨੇ ਖੁਸ਼ ਹੋ ਕੇ ਕਿਹਾ ਉਹ ਲੈ ਬਾਈ ਮੈਂ ਵੀ ਉੱਥੇ ਹੀ ਚਲਿਆ ਹਾਂ ਆਜਾ ਕਾਰ ਵਿਚ ਬੈਠ ਜਾ। ਕਾਰ ਵਿਚ ਪਹਿਲਾਂ ਹੀ ਉਹਨਾਂ ਦੀ ਮੈਡਮ ਬੇਟਾ ਤੇ ਓਹਦਾ ਭਾਣਜਾ ਬੈਠੇ ਸਨ ਪਰ ਉਹਨਾਂ ਨੇ ਮੈਨੂੰ ਵੀ ਬਿਠਾ ਲਿਆ ਤੇ ਸਭ ਨਾਲ ਜਾਣ ਪਛਾਣ ਕਰਾਉਂਦੇ ਜਦੋਂ ਭਾਣਜੇ ਦੀ ਵਾਰੀ ਆਈ ਤਾਂ ਕਹਿਣ ਲੱਗਾ ਕੇ ਇਹ ਵੀ ਆਇਆ ਹੋਇਆ ਸੀ ਤਾਂ ਮੈਂ ਸੋਚਿਆ ਨਿਆਣਾ ਵਿਚਾਰਾ ਵਿਆਹ ਖਾ ਲਵੇਗਾ "500 ਸ਼ਗਨ ਵੀ ਤਾਂ ਪਾਉਣਾ ਹੈ " ਇਹ ਕਹਿ ਕੇ ਉਹ ਹੱਸਣ ਲੱਗ ਪਿਆ। ਵਿਆਹ ਵਿਚ ਪਹੁੰਚਦਿਆਂ ਸਾਰ ਓਹਨੇ ਨਿਆਣਿਆਂ ਨੂੰ ਕਿਹਾ ਕੇ ਜਾਓ ਓਏ ਰੱਜ ਕੇ ਖਾਓ ਆਖਰ ਨੂੰ "500 ਸ਼ਗਨ ਵੀ ਪਾਉਣਾ ਹੈ "। ਓਹਨੇ ਖੁਦ ਵੀ ਜਾਂਦੇ ਹੀ ਖਾਣਾ ਸ਼ੁਰੂ ਕਰ ਦਿੱਤਾ ਮੈਂ ਬੱਸ ਥੋੜਾ ਖਾ ਕੇ ਆਪਣੀ ਕੁਰਸੀ ਤੇ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਨ ਲੱਗਿਆ ਤਾਂ ਓਹਨੂੰ ਵੀ ਮਜਬੂਰਨ ਮੇਰੇ ਕੋਲ ਬੈਠਣਾ ਪਿਆ ਕਿਉਂਕਿ ਮੈਂ ਓਹਦੇ ਨਾਲ ਜੋ ਆਇਆ ਸੀ। ਪਰ ਉਸ ਰੱਬ ਦੇ ਬੰਦੇ ਨੇ ਓਥੇ ਬੈਠ ਕੇ ਇਕ ਵੀ ਵੇਟਰ ਸੁੱਕਾ ਨਹੀਂ ਲੰਘਣ ਦਿੱਤਾ। ਚਾਹੇ ਕੋਈ ਚਿਕਨ ਵਾਲਾ ਹੋਵੇ ਜਾਂ ਸ਼ਰਾਬ ਦੇ ਪੈੱਗ ਵਾਲਾ ਬਾਈ ਨੇ ਵਿਆਹ ਦਾ ਖੂਬ ਆਨੰਦ ਮਾਣਿਆ। ਘੰਟੇ ਬਾਅਦ ਮੈਂ ਓਹਨੂੰ ਕਿਹਾ ਕੇ ਬਸ ਕਰ ਬਾਈ ਹੁਣ, ਤਾਂ ਓਹਨੇ ਲੜਖੜਾਉਂਦੀ ਆਵਾਜ਼ ਵਿਚ ਇੱਕ ਵਾਰ ਫਿਰ ਕਿਹਾ ਲੈ ਬਾਈ "500 ਸ਼ਗਨ ਵੀ ਤਾਂ ਪਾਉਣਾ ਹੈ "। ਮੈਂ ਚੁੱਪ ਜਿਹਾ ਹੋ ਓਥੋਂ ਉੱਠ ਕੇ ਪ੍ਰਸ਼ਾਦਾ ਪਾਣੀ ਸ਼ਕ ਕੇ ਕਾਰ ਕੋਲ ਆ ਕੇ ਖੜ ਗਿਆ। ਅਜੇ 15 ਕੁ ਮਿੰਟ ਹੀ ਉਡੀਕ ਕੀਤੀ ਸੀ ਕੇ ਓਹਦੇ ਮੁੰਡੇ ਸਮੇਤ ਇਕ ਹੋਰ ਕੋਈ ਵਿਆਹ ਵਾਲੇ ਮੁੰਡੇ ਦਾ ਰਿਸ਼ਤੇਦਾਰ ਬਾਈ ਨੂੰ ਦੋਹਵੇਂ ਬਾਹਾਂ ਤੋਂ ਫੜੀ ਪੈਲੇਸ ਦੇ ਬਾਹਰ ਲੈ ਕੇ ਆ ਰਹੇ ਸਨ ,ਦਾਰੂ ਜ਼ਿਆਦਾ ਹੋ ਗਈ ਸੀ ਤਾਂ ਖੜਿਆ ਨਹੀਂ ਜਾ ਰਿਹਾ ਸੀ। ਓਹਨੂੰ ਗੱਡੀ 'ਚ ਬਿਠਾ ਕੇ ਓਹਦੇ ਮੁੰਡੇ ਨੇ ਕਾਰ ਤੋਰ ਲਈ ਤੇ ਅਸੀਂ ਪਿੰਡ ਪਹੁੰਚ ਗਏ। ਦੂਜੇ ਦਿਨ ਪਿੰਡੋਂ ਪਤਾ ਲੱਗਾ ਕੇ ਸੇਵਾ ਸਿੰਘ ਹਸਪਤਾਲ ਦਾਖ਼ਲ ਹੈ। ਪਤਾ ਲੈਣ ਪੁੱਜਿਆ ਤਾਂ ਗੁਲੂਕੋਜ਼ ਦੀ ਬੋਤਲ ਲੱਗੀ ਹੋਈ ਸੀ ਤੇ ਸੇਵਾ ਸਿੰਘ ਬੈਡ ਤੇ ਲੇਟਿਆ ਹੋਇਆ ਸੀ ਪੁੱਛਣ ਤੇ ਪਤਾ ਲੱਗਾ ਕੇ ਕਲ ਵਿਆਹ ਵਿੱਚ ਜਿਆਦਾ ਖਾ ਲਿਆ ਸੀ ਤਾਂ ਸਿਹਤ ਵਿਗੜ ਗਈ ਹੈ ਤੇ ਰਾਤ ਵੀ ਬੜੀ ਔਖੀ ਕੱਢੀ ਹੈ। ਮੈਂ ਸੇਵਾ ਸਿੰਘ ਵੱਲ ਵੇਖਦਾ ਸੋਚ ਰਿਹਾ ਸੀ ਕੇ ਕਿਤੇ ਡਾਕਟਰ ਨੂੰ ਹੀ ਨਾ ਕਹਿ ਦਈਂ ਵੀ "ਇਕ ਬੋਤਲ ਹੋਰ ਲਾਦੇ 1000 ਦਿੱਤਾ"। ਸੋ ਮਿਤਰੋ ਘੱਟ ਬੋਲਣਾ ,ਘੱਟ ਖਾਣਾ ਤੇ ਰੱਜ ਕੇ ਕੰਮ ਕਰਨਾ ਸੁਖੀ ਜੀਵਨ ਦੀਆਂ ਕੁੰਜੀਆਂ ਹਨ ਜਿਹਨਾਂ ਤੇ ਅਮਲ ਕਰਕੇ ਤੁਸੀਂ ਇੱਕ ਸਫਲ ਜੀਵਨ ਵਤੀਤ ਕਰ ਸਕਦੇ ਹੋ।

Viah Vala Shagun
A short story-Shagun

Recent Posts

See All
bottom of page