top of page

ਬੇਰੋਜ਼ਗਾਰੀ

ਆਜ਼ਾਦੀ ਦੇ ਪਿਛੋਂ ਸਾਡੇ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਇਹਨਾਂ ਵਿੱਚੋਂ ਗੁਰਬੀ, ਮਹਿੰਗਾਈ, ਅਨਪੜਤਾ, ਫਿਰਕਾਪ੍ਰਸਤੀ ਅਤੇ ਵੱਧਦੀ ਆਬਾਦੀ ਦੀਆਂ ਸਮੱਸਿਆਵਾਂ ਮੁੱਖ ਰਹੀਆਂ ਹਨ। ਬੇਰ ਜ਼ਗਾਰੀ ਵੀ ਇਕ ਅਜਿਹੀ ਗੰਭੀਰ ਸਮੱਸਿਆ ਹੈ।

ਬੇਰੋਜ਼ਗਾਰੀ ਕੀ ਹੈ ?

ਬੇਰੁਜ਼ਗਾਰੀ ਉਸ ਨੂੰ ਆਖਿਆ ਜਾਂਦਾ ਹੈ ਜਦੋਂ ਕਿਸੇ ਦੇਸ਼ ਵਿਚ ਬਹੁਤਿਆਂ ਆਦਮੀਆਂ ਨੂੰ ਕੰਮ ਕਰਨ ਦੀ ਸਮੱਰਥਾ ਜਾਂ ਕਲਾ ਤੇ ਯੋਗਤਾ ਰੱਖਦਿਆਂ ਹੋਇਆਂ ਕੰਮ ਕਰਨਾ ਨਾ ਮਿਲੇ । ਸਾਡੇ ਭਾਰਤ ਵਿਚ ਬੇਰੁਜ਼ਗਾਰੀ ਕਾਫੀ ਹੈ। ਭਾਵੇਂ ਅਸੀ ਆਜ਼ਾਦ ਤਾਂ ਹੋ ਚੁੱਕੇ ਹਾਂ ਪਰ ਅਜੇ ਵੀ ਕਈ ਘਾਟਾਂ ਸਾਡੇ ਦੇਸ਼ ਵਿਚ ਹੁਣ ਤੱਕ ਮੌਜੂਦ ਹਨ। ਅਜੇ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਖਾਸ ਪ੍ਰਬੰਧ ਨਹੀਂ ਹੋਇਆ । ਲੱਖਾਂ ਹੀ ਆਦਮੀ, ਬਿਨਾਂ ਕੰਮ ਤੋਂ ਧੱਕੇ ਖਾਂਦੇ ਫਿਰਦੇ ਹਨ, ਉਹਨਾਂ ਨੂੰ ਕੋਈ ਵੀ ਕੰਮ ਨਹੀਂ ਮਿਲਦਾ । ਉਹ ਕੰਮ ਕਰ ਸਕਦੇ ਹਨ, ਉਹਨਾਂ ਪਾਸ ਕਈ ਹੁਨਰ ਵੀ ਹਨ। ਪੜੇ ਲਿਖੇ ਬਹੁਤ ਹਨ, ਉਹਨਾਂ ਨੂੰ ਕੋਈ ਪੁੱਛਦਾ ਤੱਕ ਵੀ ਨਹੀਂ।

ਬੇਰੋਜ਼ਗਾਰੀ ਦੇ ਕਾਰਨ

1. ਵੱਧਦੀ ਅਬਾਦੀ

ਬੇਰੁਜ਼ਗਾਰੀ ਦਾ ਸਭ ਤੋਂ ਵੱਡਾ ਤੇ ਮੁੱਖ ਕਾਰਨ ਹੈ ਕਿ ਸਾਡੇ ਦੇਸ਼ ਦੀ ਆਬਾਦੀ ਹਰ ਪਲ ਵਧ ਰਹੀ ਹੈ ਪਰ ਉਸ ਦੇ ਟਾਕਰੇ ਵਿੱਚ ਕਾਰਖਾਨੇ ਐਨੇ ਨਹੀਂ ਖੁਲਦੇ ਕਿ ਹਰੇਕ ਆਦਮੀ ਨੂੰ ਮਜ਼ਦੂਰੀ ਮਿਲ ਸਕੇ ਲੋਕ ਕੰਮ ਭਾਲਦੇ ਹੋਏ ਮਾਰੇਮਾਰੇ ਫਿਰਦੇ ਹਨ, ਪਰ ਉਨ੍ਹਾਂ ਨੂੰ ਕੋਈ ਪੁੱਛਦਾ ਤਕ ਨਹੀਂ ਕਿਉਂਕਿ ਮਜ਼ਦੂਰ ਬਹੁਤ ਮਿਲ ਜਾਂਦੇ ਹਨ ਤੇ ਕੰਮ ਬਹੁਤ ਥੋੜਾ ਹੈ। ਇਸ ਤੋਂ ਛੁੱਟ ਸਾਡਾ ਵਿਦਿਆ ਦੱਚਾ ਵੀ ਠੀਕ ਨਹੀਂ ਕਿੰਨੇ ਅਫਸੋਸ ਦੀ ਗੱਲ ਹੈ ਕਿ ਲਾਰਡ ਮੈਕਾਲੇ ਦੀ ਚਲਾਈ ਹੋਇਆ ਵਿਦਿਆ ਪ੍ਰਣਾਲੀ ਅਜੇ ਚਾਲ ਹੈ। ਪੜੇ ਲਿਖੇ ਆਦਮੀਆਂ ਵਿਚ ਦੂਜਿਆਂ ਨਾਲੋਂ ਵਧੇਰੇ ਬੇਰੁਜ਼ਗਾਰੀ ਹੈ ਕਿਉਂਕਿ ਇਹਨਾਂ ਵਿਚ ਸੋਚ ਦੀ ਘਾਟ ਤੋਂ ਊਣ ਹੈ। ਸਾਡੀ ਪੜਾਈ ਕੇਵਲ ਪੁਸਤਕੀ ਪੜਾਈ ਹੀ ਹੈ। ਇਕ ਬੀ. ਏ. ਪਾਸ ਆਦਮੀ ਬਿਨਾਂ ਇਸ ਦੇ ਕਿ ਉਹ ਕਲਰਕ ਦੀ ਨੌਕਰੀ ਕਰੇ, ਹੋਰ ਕੁਝ ਨਹੀਂ ਸੁਝਦਾ । ਸਾਡੀਆਂ ਯੂਨੀਵਰਸਿਟੀਆਂ ਲੱਖਾਂ ਕਲਰਕਾਂ ਨੂੰ ਹਰ ਵਰੇ ਬਾਹਰ ਕੱਢੀ ਜਾਂਦੀਆਂ ਹਨ, ਪਰ ਉਹਨਾਂ ਨੂੰ ਦਸਤੀ ਵਿਦਿਆ ਕੋਈ ਨਹੀਂ ਦਿੱਤੀ ਜਾਂਦੀ ਤੇ ਕਲਰਕ ਦੀਆਂ ਐਨੀਆਂ ਨੌਕਰੀਆਂ ਹੀ ਨਹੀਂ ਹੁੰਦੀਆਂ ਜੋ ਸਭ ਨੂੰ ਦਿੱਤੀਆਂ ਜਾ ਸਕਣ ।

2. ਪ੍ਰੈਕਟੀਕਲ ਹੁਨਰ ਦੀ ਘਾਟ

ਦੇਸ਼ ਨੂੰ ਅਜ਼ਾਦੀ ਪਿਛੋਂ ਹੋਰ ਕਈ ਔਕੜਾਂ ਦਾ ਟਾਕਰਾ ਵੀ ਕਰਨਾ ਪਿਆ ਹੈ। ਆਸ ਹੈ ਕਿ ਸਰਕਾਰ ਇਸ ਵਲ ਗੁਹ ਕਰੇਗੀ ਤਾਂ ਜੋ ਛੇਤੀ ਇਹ ਬਿਮਾਰੀ ਦੂਰ ਕੀਤੀ ਜਾ ਸਕੇ । ਇਨ੍ਹਾਂ ਪਿਛਲੇ ਸਾਲਾਂ ਵਿਚ ਸਰਕਾਰ ਨੇ ਇਸ ਲਈ ਬੜੇ ਉਪਰਾਲੇ ਕੀਤੇ ਹਨ। ਕਿਤਾਬੀ ਪੜਾਈ ਨਾਲ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਵਿਦਿਆ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਪੜਾਈ ਕਰਨ ਪਿਛੋਂ ਉਹ ਕਲਰਕਾਂ ਦੀ ਨੌਕਰੀ ਲਈ ਨਾ ਦੋੜੋ ਫਿਰਨ । ਉਹਨਾਂ ਨੂੰ ਜੇ ਕੋਈ ਹੁਨਰ ਆਉਂਦਾ ਹੋਵੇਗਾ ਤਾਂ ਉਹ ਆਪਣੇ ਆਪ ਕੰਮ ਖੋਲ ਲੈਣਗੇ । ਸਰਕਾਰ ਵਲੋਂ ਕਾਫੀ ਕਾਰਖਾਨੇ ਆਦਿ ਖਲ ਜਾਣੇ ਚਾਹੀਦੇ ਹਨ ਤਾਂ ਜੋ ਕੁਝ ਵਿਹਲੇ ਫਿਰਦੇ ਆਦਮੀ ਕਾਰੇ ਲਗ ਜਾਣ ।

3. ਮਸ਼ੀਨੀਕਰਨ

ਅਸਲ ਵਿੱਚ ਬੇਰੁਜ਼ਗਾਰੀ ਦੀ ਸਮਸਿਆ ਆਧੁਨਿਕ ਮਸ਼ੀਨੀਕਰਨ ਦੀ ਪੈਦਾਵਾਰ ਹੈ। ਸਨਅਤੀ ਕਰਾਂਤੀ ਨਾਲ ਇਸ ਦਾ ਉਦੇ ਹੋਇਆਂ ਆਖਿਆ ਜਾ ਸਕਦਾ ਹੈ। ਮਹਾਤਮਾ ਗਾਂਧੀ ਜੀ ਵੀ ਇਸ ਗੱਲ ਨੂੰ ਜ਼ੋਰਦਾਰ ਸ਼ਬਦਾਂ ਵਿਚ ਆਖਦੇ ਸਨ ਕਿ ਮਸ਼ੀਨ ਦੀ ਵਰਤੋਂ ਬੇਰੁਜ਼ਗਾਰੀ ਬਣਾ ਰਹੀ ਹੈ ਕਿਉਂਕਿ ਮਸ਼ੀਨਾਂ ਆਦਮੀਆਂ ਦੀ ਲੋੜ ਨੂੰ ਘਟਾ ਦਿੰਦੀਆਂ ਹਨ। ਸੋ ਬਰੁਜ਼ਗਾਰੀ ਤੋਂ ਬਚਣ ਲਈ ਉਹਨਾਂ ਨੇ ਘਰੇਲ ਸਨਅਤ ਤੇ ਜ਼ੋਰ ਦਿੱਤਾ । ਆਧੁਨਿਕ ਵਿਗਿਆਨਿਕ ਯੁੱਗ ਵਿੱਚ ਅਜਿਹੇ ਵਿਚਾਰ ਹਾਸੋ-ਹੀਣੇ ਜਾਂਦੇ ਹਨ, ਮਸ਼ੀਨਾਂ ਦੀ ਵਰਤੋਂ ਤੋਂ ਮੂੰਹ ਮੋੜ ਜਚਦਾ ਨਹੀਂ।ਇਸ ਤਰ੍ਹਾਂ ਵਿਹਲੇ ਆਦਮੀ ਘੁੰਮਦੇ ਫਿਰਦੇ ਰਹਿੰਦੇ ਹਨ। ਜਦੋਂ ਉਨ੍ਹਾਂ ਨੂੰ ਕੋਈ ਕੰਮ ਨਾ ਮਿਲੇਗਾ ਤਾਂ ਉਨਾਂ ਨੇ ਜ਼ਰੂਰ ਹੀ ਬੁਰੇ ਕੰਮ ਕਰਨੇ ਹਨ। ਇਸ ਤਰੀਕੇ ਨਾਲ ਚੰਗੇ ਭਲੇ ਆਦਮੀ ਦਾ ਮਨ ਬਰ ਪਾਸੇ ਲਗ ਜਾਂਦਾ ਹੈ।

Comments


bottom of page